ਸੰਕੇਤਿਕ ਭਾਸ਼ਾ ਦਾ ਮੰਤਵ
- ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਗੂੰਗੇ ਬੋਲੇ ਅਤੇ ਸੁਣਨ ਵਾਲੇ ਬੱਚਿਆਂ ਵਿੱਚ ਗੱਲਬਾਤ ਕਰਨ ਲਈ ਅਸਾਨੀ ਹੋ ਸਕੇ।
- ਗੂੰਗੇ ਤੇ ਬੋਲੇ ਬੱਚੇ ਜੋ ਕਿ ਵੱਖਰੇ ਤੇ ਵਿਸ਼ੇਸ਼ ਸਕੂਲਾਂ ਵਿੱਚ ਪੜ੍ਹਦੇ ਹਨ ਆਪਣੀ ਪੜ੍ਹਾਈ ਨੂੰ ਚੰਗੀ ਤਰ੍ਹਾਂ ਕਰ ਸਕਣ।
- ਸੰਕੇਤਕ ਭਾਸ਼ਾ ਵੀ ਪੜ੍ਹਾਈ ਦਾ ਇੱਕ ਤਰੀਕਾ ਹੈ ਜਿਸ ਰਾਹੀਂ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਆਸਾਨ ਹੋ ਜਾਂਦੀ ਹੈ।
- 90% ਗੂੰਗੇ ਤੇ ਬੋਲੇ ਬੱਚੇ ਸੁਣਨ ਵਾਲੇ ਪ੍ਰੀਵਾਰਾਂ ਵਿੱਚ ਹੀ ਪੈਦਾ ਹੁੰਦੇ ਹਨ। ਸੰਕੇਤਕ ਭਾਸ਼ਾ ਰਾਹੀਂ ਮਾਪੇ ਆਪਣੇ ਬੱਚਿਆਂ ਨਾਲ ਠੀਕ ਤਰ੍ਹਾਂ ਗੱਲਬਾਤ ਕਰ ਸਕਣਗੇ।
- ਇਸੇ ਤਰਾਂ ਗੂੰਗੇ ਤੇ ਬੋਲੇ ਮਾਪੇ ਆਪਣੇ ਸੁਣ ਸਕਣ ਵਾਲੇ ਬੱਚਿਆਂ ਨਾਲ ਗੱਲਬਾਤ ਕਰ ਸਕਣਗੇ।
- ਗੂੰਗੇ ਤੇ ਬੋਲੇ ਮਾਪੇ ਵੀ ਆਪਣੇ ਕੰਮ ਕਾਜ ਨੂੰ ਠੀਕ ਤਰ੍ਹਾਂ ਨਿਭਾ ਸਕਣਗੇ।
- ਸੰਕੇਤਕ ਭਾਸ਼ਾ ਸਿਖਾਉਣਾ ਵੀ ਉਤੱਮ ਕਿੱਤਾ ਹੈ। ਇਸ ਵਿੱਚ ਸੁਣਨ ਵਾਲੇ ਤੇ ਗੂੰਗੇ ਬੋਲੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਜਿਹੇ ਲੋਕਾਂ ਦੀ ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਕਚਹਿਰੀਆਂ ਵਿੱਚ ਬਹੁਤ ਜ਼ਰੂਰਤ ਹੈ।
- ਅੱਜ ਗੂੰਗੇ ਬੋਲੇ ਬੱਚੇ ਅਤੇ ਵਡੇਰੀ ਉਮਰ ਦੇ ਲੋਕ ਮਾਨਸਿਕ ਤੇ ਸੁਭਾਅ ਸਬੰਧੀ ਸਮਸਿੱਆਵਾਂ ਨਾਲ ਜਕੜੇ ਹੋਏ ਹਨ ਜਿਸ ਦਾ ਮੂਲ ਕਾਰਨ ਗੱਲਬਾਤ ਕਰ ਸਕਣ ਦੀ ਅਸਮਰੱਥਾ ਹੈ। ਸੰਕੇਤਕ ਭਾਸ਼ਾ ਰਾਹੀਂ ਇਸ ਦਾ ਵੀ ਕਾਫੀ ਹੱਦ ਤੱਕ ਉਪਚਾਰ ਕੀਤਾ ਜਾ ਸਕਦਾ ਹੈ।