ਸਾਂਝ

ਇੱਕ ਬੋਲੀ ਬੱਚੀ ਦੀ ਮਾਂ ਵੱਲੋਂ ਇਹ ਸਵਾਲ ਬਾਰ- ਬਾਰ ਉੱਠਦਾ ਹੈ ਕਿ ਮੈਂ ਆਪਣੀ ਬੋਲੀ ਬੱਚੀ ਨਾਲ ਡੂੰਘੀ ਸਾਂਝ ਕਿਵੇਂ ਪਾਵਾਂ, ਜਦੋਂ ਕਿ ਉਹ ਮੇਰੀ ਆਵਾਜ਼ ਨਹੀਂ ਸੁਣ ਸਕਦੀ । ਇਹ ਸਿਰਫ ਸੰਭਵ ਹੀ ਨਹੀਂ ਸਗੋਂ ਜ਼ਰੂਰੀ ਵੀ ਹੈ । ‘ਸਾਂਝ’ ਦਾ ਮਤਲਬ ਹੈ ਦੋ ਜਾਣਿਆਂ ਦਾ ਕਿਸੇ ਵੀ ਸੰਬੰਧ ਰਾਹੀਂ ਜੁੜ ਜਾਣਾ । ਇਹ ਸਬੰਧ ਕਦੇ ਵੀ ਬਣ ਸਕਦਾ ਹੈ ਪਰ ਇਸ ਦਾ ਬਚਪਨ ਵਿਚ ਹੋਣਾ ਬਹੁਤ ਜ਼ਰੂਰੀ ਹੈ । ਜੇ ਅਜਿਹਾ ਹੋ ਜਾਂਦਾ ਹੈ ਤਾਂ ਬੱਚੇ ਦਾ ਆਤਮ ਵਿਸ਼ਵਾਸ਼ ਤੇ ਆਤਮ ਸਨਮਾਨ  ਬਹੁਤ ਵੱਧ ਜਾਂਦਾ ਹੈ। ਭਾਵੇਂ ਬੱਚਾ ਗੂੰਗਾ ਤੇ ਬੋਲਾ ਹੈ ਪਰ ਤੁਸੀਂ ਉਸ ਦੀਆਂ ਹੋਰ ਸੁਰਤੀਆਂ ਰਾਹੀਂ ਉਸ ਨਾਲ ਸਾਂਝ ਪੈਦਾ ਕਰ ਸਕਦੇ ਹੋ। ਬੱਚੇ ਨਾਲ ਗੱਲਬਾਤ ਪੈਦਾ ਕਰਕੇ ਸਾਂਝ ਪੈਦਾ ਕੀਤੀ ਜਾ ਸਕਦੀ ਹੈ ਪਰ ਇਸ ਦੇ ਹੋਰ ਵੀ ਸਾਧਨ ਹਨ  । ਗੱਲਾਂ-ਬਾਤਾਂ ਦਾ ਮਤਲਬ ਹੈ ਇਕ ਦੂਸਰੇ ਨੂੰ ਸੰਦੇਸ਼ ਭੇਜਣਾ ਤੇ ਆਏ ਹੋਏ ਸੰਦੇਸ਼ ਨੂੰ ਪੂਰੀ ਤਰਾਂ ਨਾਲ ਸਮਝਣਾ। ਜਿਵੇਂ ਬੱਚਾ ਰੋਂਦਾ ਹੈ ਤਾਂ ਉਸਦੀ ਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚਾ ਭੁੱਖ ਕਾਰਨ ਰੋ ਰਿਹਾ ਹੈ ਜਾਂ ਕਿਸੇ ਤਕਲੀਫ ਕਾਰਨ । ਉਹ ਆਪਣਾ ਸੰਦੇਸ਼ ਆਪਣੀਆਂ ਅੱਖਾਂ, ਲੱਤਾਂ, ਬਾਹਾਂ ਤੇ ਆਵਾਜ਼ ਰਾਹੀਂ ਤੁਹਾਡੇ ਕੋਲ ਪਹੁੰਚਾ ਰਿਹਾ ਹੈ । ਤੁਸੀਂ ਸੁਭਾਵਕ ਹੀ ਸਪਰਸ਼, ਨਿਗਾਹ ਤੇ ਆਵਾਜ਼ ਨਾਲ ਉਸਦੇ ਸੰਦੇਸ਼ ਦਾ ਜਵਾਬ ਦਿੰਦੇ ਹੋ । ਇਸ ਤਰ੍ਹਾਂ ਤੁਹਾਡੇ ਦੋਹਾਂ ਵਿਚ ਇਕ ਸਾਂਝ ਪੈਦਾ ਹੋ ਜਾਦੀ ਹੈ । ਤੁਸੀਂ ਬੋਲੇ ਬੱਚੇ ਨਾਲ ਸਭ ਕੁਝ ਕਰ ਸਕਦੇ ਹੋ ਜੋ ਤੁਸੀਂ ਸੁਣਨ ਵਾਲੇ ਬੱਚੇ ਨਾਲ ਕਰ ਸਕਦੇ ਹੋ ਸਿਰਫ ਬੋਲੀ ਅਲੱਗ ਹੈ।
ਸਾਡੀ ਪਹਿਲੀ ਬੇਟੀ 1986 ਵਿੱਚ ਪੈਦਾ ਹੋਈ ਸੀ । ਜਦੋਂ ਉਹ 6 ਮਹੀਨੇ ਦੀ ਸੀ ਤਾਂ ਮੇਰੇ ਪਤੀ ਨੂੰ ਮਹਿਸੂਸ ਹੋਇਆ ਕਿ ਸਾਡੀ ਬੇਟੀ ਦੀ ਸੁਣਨ ਸ਼ਕਤੀ ਬਹੁਤ ਘੱਟ ਹੈ । ਜਦੋਂ ਉਹ 14 ਮਹੀਨੇ ਦੀ ਸੀ ਤਾਂ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਸਾਡੀ ਬੇਟੀ ਦੀ ਸੁਣਨ ਸ਼ਕਤੀ ਬਹੁਤ ਹੀ ਘੱਟ ਹੈ । ਮੈਨੂੰ ਯਾਦ ਹੈ ਕਿ ਮੈਂ ਆਪਣੀ ਬੇਟੀ ਨਾਲ ਕਿੰਨਾ ਪਿਆਰ ਕਰਦੀ ਸੀ ਪਰ ਮੈਨੂੰ ਉਸ ਦੇ ਬੋਲੇਪਣ ਤੋਂ ਨਫਰਤ ਸੀ । ਕਈ ਵਾਰ ਮੈਨੂੰ ਲੱਗਦਾ ਸੀ ਕਿ ਮੈ ਆਪਣੀ ਬੱਚੀ ਬਾਰੇ ਕੁੱਝ ਵੀ ਨਹੀਂ ਜਾਣਦੀ । ਹੁਣ ਇਹ ਸੋਚ ਕੇ ਕਾਫੀ ਬੁਰਾ ਮਹਿਸੂਸ ਹੁੰਦਾ ਹੈ । ਜਦੋਂ ਤੱਕ ਸਾਨੂੰ ਉਸ ਦੀ ਅਸਮਰੱਥਾ ਬਾਰੇ ਪੂਰੀ ਜਾਣਕਾਰੀ ਹਾਸਲ ਹੋਈ ਤੱਦ ਤੱਕ ਮੈਨੂੰ ਦੂਸਰਾ ਬੱਚਾ ਹੋਣ ਵਾਲਾ ਸੀ । ਕਿਉਂਕਿ ਸਾਡਾ ਪਹਿਲਾ ਬੱਚਾ ਬੋਲਾ ਸੀ ਇਸ ਲਈ ਸਾਡੇ ਦੂਸਰੇ ਬੱਚੇ ਦੇ ਜਨਮ ਤੋ ਬਾਅਦ ਉਸਦੀ ਸੁਣਨ ਸ਼ਕਤੀ ਦੀ ਪੂਰੀ ਜਾਂਚ ਹੋਈ ਤੇ ਇਹ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਉਸਦੀ ਸੁਣਨ ਸ਼ਕਤੀ ਪੂਰਨ ਤੌਰ ਤੇ ਠੀਕ ਸੀ ।
1994 ਵਿੱਚ ਸਾਡੀ ਤੀਸਰੀ ਬੇਟੀ ਹੋਈ । ਬੱਚੇ ਦੀ ਸੁਣਨ ਸ਼ਕਤੀ ਪਰਖਣ ਲਈ ਹਸਪਤਾਲ ਕੋਲ ਅਧੁਨਿਕ ਉਪਕਰਨ ਸਨ ਤੇ ਸਾਨੂੰ ਤੁਰੰਤ ਪਤਾ ਲੱਗ ਗਿਆ ਕਿ ਤੀਸਰੀ ਬੇਟੀ ਵੀ ਸੁਣ ਨਹੀਂ ਸਕਦੀ ਸੀ । ਇਹ ਸੁਣ ਕੇ ਸਾਨੂੰ ਬਹੁਤ ਹੀ ਸਦਮਾਂ ਹੋਇਆ ਤੇ ਮੈਂ ਬਹੁਤ ਚਿੰਤਤੁਰ ਸੀ । ਮੈਂ ਆਪਣੀ ਪਹਿਲੀ ਬੇਟੀ ਨਾਲ ਡੂੰਘੀ ਸਾਂਝ ਨਹੀਂ ਸੀ ਪਾ ਸਕੀ ਇਸ ਕਰਕੇ ਮੈਂ ਹੋਰ ਵੀ ਘਬਰਾ ਰਹੀ ਸੀ। ਮੈਨੂੰ ਪਤਾ ਸੀ ਕਿ ਮੈਨੂੰ ਵਧੇਰੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਉਹ ਮੇਰੀ ਆਵਾਜ਼ ਨਹੀ ਸੀ ਸੁਣ ਸਕਦੀ । ਮੇਰਾ ਦਿਲ ਬਾਰ-ਬਾਰ ਇਹ ਕਹਿ ਰਿਹਾ ਸੀ ਕਿ ਮੈਂ ਤੇਰੀ ਮਾਂ ਹਾਂ ਮੈਨੂੰ ਪਤਾ ਹੈ ਕਿ ਨਵੇਂ ਜਨਮੇਂ ਬੱਚੇ ਦੀ ਨਜ਼ਰ ਟਿਕਣ ਲਈ ਕੁੱਝ ਸਮਾਂ ਲੱਗ ਜਾਂਦਾ ਹੈ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾਂ ਮੈਂ ਉਸਦੀਆਂ ਦੂਸਰੀਆਂ ਇੰਦਰੀਆਂ ਰਾਹੀਂ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂ। ਮੈਂ ਜਦੋਂ ਵੀ ਉਸਨੂੰ ਚੁੱਕਦੀ ਹਾਂ ਤਾਂ ਮੈ ਹੌਲੀ ਜਿਹੀ ਉਸਦੀ ਗੱਲ ਤੇ ਫੂਕ ਮਾਰ ਦਿੰਦੀ ਤਾਂ ਕਿ ਉਸ ਨੂੰ ਪਤਾ ਲੱਗੇ ਕਿ ਉਸਦੀ ਮਾਂ ਉਸਨੂੰ ਆਪਣੀ ਹਿੱਕ ਨਾਲ ਲਗਾ ਰਹੀ ਹੈ।

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।