ਬੱਚਿਆਂ ਲਈ ਕੁਝ ਅਭਿਆਸ

 ਇਹ ਅਭਿਆਸ ਘਰ ਵਿਚ ਜਾਂ ਸਕੂਲ ਵਿਚ ਵੀ ਕੀਤੇ ਜਾ ਸਕਦੇ ਹਨ। ਇਹ ਜ਼ਰੂਰੀ ਹੈ ਕਿ ਬੱਚੇ ਦੇ ਪ੍ਰਦਰਸ਼ਨ ਨੂੰ ਜਾਂਚਿਆ ਜਾਵੇ ਤਾਂ ਕਿ ਉਸ ਦੇ ਵਿਕਾਸ ਦੀ ਸਹੀ ਵਿਉਂਤ ਬਣਾਈ ਜਾ ਸਕੇ।
ਅਭਿਆਸ (1)
ਬੱਚੇ ਅੱਗੇ ਦੋ ਜਾਂ ਤਿੰਨ ਚੀਜ਼ਾਂ ਰੱਖੋ (ਫਲ, ਕੱਪ, ਆਦਿ) ਫਿਰ ਇੱਕ ਚੀਜ਼ ਦਾ ਸੰਕੇਤ ਕਰੋ ਤੇ ਬੱਚੇ ਨੂੰ ਉਤਸ਼ਾਹਤ ਕਰੋ ਕਿ ਬੱਚਾ ਠੀਕ ਚੀਜ਼ ਨੂੰ ਚੁੱਕੇ ਜਦੋ ਬੱਚਾ ਠੀਕ ਅਭਿਆਸ ਨੂੰ ਚੰਗੀ ਤਰਾਂ ਨਾਲ ਕਰ ਸਕਦਾ ਹੈ ਤਾਂ ਤੁਸੀ ਬੱਚੇ ਨੂੰ ਇਕ ਦੀ ਜਗਾਂ ਦੋ ਚੀਜ਼ਾਂ ਚੁੱਕਣ ਨੂੰ ਕਹੋ।
ਅਭਿਆਸ (2)
ਇਕ ਟੋਕਰੀ ਵਿੱਚ ਕੁਝ ਚੀਜ਼ਾਂ ਪਾ ਦਿਉ ਤੇ ਉਸ ਨੂੰ ਕੁਝ ਦੂਰੀ ‘ਤੇ ਰੱਖੋ । ਹੁਣ ਬੱਚੇ ਨੂੰ ਸੰਕੇਤ ਕਰੋ ਕਿ ਉਹ ਸੰਕੇਤ ਕੀਤੀ ਚੀਜ਼ ਨੂੰ ਲੈ ਕੇ ਆਵੇ । ਇਸ ਨਾਲ ਬੱਚੇ ਨੂੰ ਸੰਕੇਤ ਯਾਦ ਰੱਖਣ ਦੀ ਆਦਤ ਪੈ ਜਾਵੇਗੀ । ਇਸ ਅਭਿਆਸ ਨੂੰ ਅੱਗੇ ਵਧਾਉਣ ਲਈ ਸੰਕੇਤ ਕੀਤੀ ਗਈ ਚੀਜ਼ ਨੂੰ ਦੂਸਰੀ ਟੋਕਰੀ ਵਿੱਚ ਪਾਉਣ ਲਈ ਕਹੋ ।
ਅਭਿਆਸ (3)
ਇਕ ਟੋਕਰੀ ਵਿਚ ਕੁਝ ਨਰਮ ਗੇਦਾਂ ਪਾਉ। (ਘਰ ਵਿੱਚ ਵੀ ਕੱਪੜੇ ਦੀਆਂ ਗੇਦਾਂ ਬਣਾਂ ਸਕਦੇ ਹੋ ) ਬੱਚੇ ਨੂੰ ਕਹੋ ਕਿ ਉਹ ਇੱਕ- ਇੱਕ ਕਰਕੇ ਗੇਦਾਂ ਨੂੰ ਟੋਕਰੀ ਵਿੱਚ ਪਾਵੇ। ਅਭਿਆਸ ਨਾਲ ਬੱਚੇ ਦੀ ਟੋਕਰੀ ਦੀ ਦੂਰੀ ਨੂੰ ਵਧਾ ਦਿਉ ਜਿਸ ਨਾਲ ਉਸਦਾ ਅਭਿਆਸ ਵਧਦਾ ਰਹੇ।
ਅਭਿਆਸ  (4)
ਗਿਣਤੀ ਸਿਖਾਉਣ ਲਈ ਅਭਿਆਸ ਨੰਬਰ 3 ਦਾ ਪ੍ਰਯੋਗ ਕਰੋ। ਬੱਚੇ ਨੂੰ ਗਿਣਤੀ ਦੀਆਂ ਗੇਦਾਂ ਚੁੱਕਣ ਲਈ ਕਹੋ। ਜਿਵੇਂ ਹੀ ਬੱਚਾ ਗੇਦਾਂ ਸੁੱਟਦਾ ਹੈ ਉਸਦੀ ਗਿਣਤੀ ਕਰੋ ਇਸ ਤੋ ਉਲਟ ਟੋਕਰੀ ਵਿੱਚ ਪਾਈਆ ਹੋਈਆਂ ਗੇਦਾਂ ਵਿਚੋ ਬੱਚੇ ਨੂੰ ਮਿਥੀ ਹੋਈ ਗਿਣਤੀ ਦੀਆਂ ਗੇਦਾਂ ਚੁੱਕਣ ਲਈ ਕਹੋ।
ਅਭਿਆਸ (5)
ਬੱਚੇ ਨੂੰ ਛੋਟੇ ਛੋਟੇ ਗੀਟੇ (ਲੱੜਕੀ ਜਾਂ ਪੱਥਰ ) ਨਾਲ ਮੁਨਾਰਾ ਬਣਾਉਣ ਦਾ ਅਭਿਆਸ ਕਰਵਾਉ। ਦੋ ਗੀਟੀਆਂ ਤੋ ਵਧਾਉਂਦੇ ਹੋਏ 8 ਜਾਂ 10 ਗੀਟੇ ਇੱਕ ਦੂਜੇ ਉੋਪਰ ਰੱਖ ਕੇ ਮੁਨਾਰਾ ਬਣਾਉ। ਬਣੇ ਹੋਏ ਮੁਨਾਰੇ ਨੂੰ  ਬੱਚੇ ਤੋੜਨਾ ਬਹੁਤ ਪਸੰਦ ਕਰਦੇ ਹਨ ਇਹ ਵੀ ਬੱਚਿਆ ਦੇ ਵਿਕਾਸ ਦਾ ਇੱਕ ਹਿੱਸਾ ਹੈ।
ਅਭਿਆਸ (6)
ਇਹ ਅਭਿਆਸ 5 ਸਾਲਾ ਦੇ ਬੱਚੇ ਲਈ ਹੈ। ਕੈਂਚੀ ਨਾਲ ਬੱਚੇ ਨੂੰ ਸਿੱਧਾ, ਟੇਡਾ,ਗੋਲ ਤੇ ਹੋਰ ਵੱਖਰੇ ਵੱਖਰੇ ਆਕਾਰ ਵਿੱਚ ਕੱਟਣ ਲਈ ਕਾਗਜ ਜਾਂ ਪਤਲਾ ਗੱਤਾ ਦਿਉ। ਆਕਾਰ ਨੂੰ ਪੈਨਸਿਲ ਨਾਲ ਕਾਗਜ ਜਾਂ ਗੱਤੇ ਤੇ ਹੋਰ ਵੱਖਰੇ ਵੱਖਰੇ ਆਕਾਰਾਂ ਵਿਚ ਉਲੀਕ ਦਿਉ।   ਇਸ ਕਿਰਿਆ ਨਾਲ ਬੱਚੇ ਦੀਆਂ ਸੂਖਮ ਸੰਚਾਲਿਕ ਗਤਵਿਧਿਆਂ (Fine Motor Activities)  ਦਾ ਵਿਕਾਸ ਹੁੰਦਾ ਹੈ । ਧਿਆਨ ਰੱਖੋ ਕਿ ਬੱਚਾ ਕੈਂਚੀ ਨਾਲ ਆਪਣਾ ਹੱਥ ਨਾਂ ਕੱਟ ਲਵੇ।
ਅਭਿਆਸ (7)
18 ਮਹੀਨੇ ਦਾ ਬੱਚਾ ਚਮਚ ਨੂੰ ਪਲੇਟ ਤੋਂ ਮੂੰਹ ਤੱਕ ਲੈ ਜਾਂਦਾ ਹੈ ਭਾਵੇਂ ਉਸ ਵਿਚ ਖਾਣ ਵਾਲੀ ਚੀਜ਼ ਕੁਝ ਡੁੱਲ ਜਾਵੇ । ਇਸ ਦਾ ਅਭਿਆਸ ਕਰਵਾਉ । ਇਸ ਨਾਲ ਵੀ ਸੂਖਮ ਸੰਚਾਲਿਕ ਗਤੀਵਿਧਿਆਂ (Fine Motor Activities) ਦਾ ਵਿਕਾਸ ਹੁੰਦਾ ਹੈ।

ਅਭਿਆਸ (8)

  • ਕੱਪੜੇ ਪਹਿਨਣਾ ਸਿੱਖਣਾ ਬੱਚਿਆਂ ਦੇ ਵਿਕਾਸ ਦਾ ਇਕ ਹਿੱਸਾ  ਹੈ ।
  • 15 ਮਹੀਨੇ ਦਾ ਬੱਚਾ ਕੱਪੜੇ ਪਹਿਨਣ ਜਾਂ ਉਤਾਰਨ ਵਿਚ ਮਦਦ ਕਰਦਾ ਹੈ ।
  • 18 ਮਹੀਨੇ ਦਾ ਬੱਚਾ ਆਪਣੀਆਂ ਜੁਰਾਬਾਂ  ਜਾਂ ਆਪਣੇ ਜੁੱਤੇ ਵੀ ਉਤਾਰ ਸਕਦਾ ਹੈ।
  • 2 ਸਾਲ ਦਾ ਬੱਚਾ ਆਪਣੀ ਪੈਂਟ ਕਮੀਜ਼ ਉਤਾਰ ਸਕਦਾ ਹੈ।
  • 3 ਸਾਲ ਦਾ ਬੱਚਾ ਸਵੈਟਰ ਤੋਂ ਬਿਨ੍ਹਾਂ ਬਾਕੀ ਸਾਰੇ ਕੱਪੜੇ ਪਹਿਨ ਜਾਂ ਉਤਾਰ ਸਕਦਾ ਹੈ ਇਹ ਵੀ 4-5 ਸਾਲ ਦੀ ਉਮਰ ਤੱਕ ਸਿੱਖ ਜਾਂਦਾ ਹੈ । ਬੱਚੇ ਨੂੰ ਉਮਰ ਅਨੁਸਾਰ ਕੱਪੜੇ ਪਹਿਨਣ ਜਾਂ ਉਤਾਰਨ ਦਾ ਅਭਿਆਸ ਕਰਵਾਉ ।
 ਅਭਿਆਸ (9)
ਬੱਚੇ ਨੂੰ ਆਪਣਾ ਨਾਲਾ ਬੰਨਣਾ ਸਿਖਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਤਿੰਨ ਸਾਲ ਦੇ ਬੱਚੇ ਨੂੰ ਗੰਢ ਮਾਰਨਾ ਸਿਖਾਉ ਤਾਂ ਜੋ ਹੌਲੀ ਹੌਲੀ ਸਕੂਲ ਜਾਣ ਤੱਕ ਉਹ ਆਪਣਾ ਨਾਲਾ ਖੁਦ ਬੰਨ ਸਕੇ ।
ਅਭਿਆਸ (10)
ਤਿੰਨ ਸਾਲ ਦਾ ਬੱਚਾ ਟੱਪਾ ਖਾਂਦੀ ਗੇਂਦ ਨੂੰ ਪਕੜਨ ਦਾ ਯਤਨ ਕਰਦਾ ਹੈ। ਚਾਰ ਸਾਲ ਦੀ ਉਮਰ ਤੱਕ ਉਹ ਹੱਥ ਤੇ ਛਾਤੀ ਦੀ ਮਦਦ ਨਾਲ ਗੇਂਦ ਨੂੰ ਫੜ ਲੈਂਦਾ ਹੈ । ਛੇ ਸਾਲ ਦੀ ਉਮਰ ਤੱਕ ਉਹ ਆਪਣੇ ਸਾਰੇ ਸਰੀਰ ਨੂੰ ਗੇਂਦ ਫੜਨ ਵਾਸਤੇ ਹਰਕਤ ਵਿੱਚ ਲਿਆਉਣਾ ਸ਼ੁਰੂ ਕਰ ਦਿੰਦਾ ਹੈ ।

ਅਭਿਆਸ (11)

  • ਇਕ ਸਾਲ ਦਾ ਬੱਚਾ ਇਕ ਹੱਥ ਨਾਲ ਗੇਂਦ ਨੂੰ ਰੇੜ ਦਿੰਦਾ ਹੈ।
  • ਦੋ ਸਾਲ ਦਾ ਬੱਚਾ ਗੇਂਦ ਨੂੰ ਦੋਵਾਂ ਹੱਥਾਂ ਨਾਲ ਸਿਰ ਉਪਰੋਂ ਸੁੱਟ ਸਕਦਾ ਹੈ।
  • ਤਿੰਨ ਸਾਲ ਦਾ ਬੱਚਾ ਇੱਕ ਹੱਥ ਨਾਲ ਮੋਢੇ ਤੋਂ  ਗੇਂਦ ਸੁੱਟ ਸਕਦਾ ਹੈ।
  • ਚਾਰ ਸਾਲ ਦਾ ਬੱਚਾ ਟੈਨਿਸ ਦੀ  ਗੇਂਦ ਨੂੰ 10 ਫੁੱਟ ਤੱਕ  ਸੁੱਟ ਸਕਦਾ ਹੈ। ਉਹ ਹੱਥ ਮੋਢੇ ਪਿੱਛੋਂ ਲਿਆ ਕੇ ਤੇ ਸਰੀਰ ਨੂੰ ਘੁੰਮਾ ਕੇ ਗੇਂਦ ਸੁੱਟ ਸਕਦਾ ਹੈ।
  • ਪੰਜ ਸਾਲ ਦਾ ਬੱਚਾ ਇੱਕ ਕਦਮ ਲੈ ਕੇ  ਗੇਂਦ 20 ਫੁੱਟ ਤੱਕ ਸੁੱਟ ਸਕਦਾ ਹੈ।  ਛੇ ਸਾਲ ਦਾ ਬੱਚਾ ਪੂਰੇ ਸਰੀਰ ਨੂੰ ਹਰਕਤ ਵਿੱਚ ਲਿਆ ਕੈ ਗੇਂਦ ਨੂੰ ਸੁੱਟ ਸਕਦਾ ਹੈ।

ਅਭਿਆਸ (12)

  • ਇੱਕ ਸਾਲ ਦਾ ਬੱਚਾ ਦੋ ਗੀਟੀਆਂ ਨੂੰ ਰੱਖ ਸਕਦਾ ਹੈ ।
  • ਡੇਢ ਸਾਲ ਦਾ ਬੱਚਾ 3-5 ਗੀਟੀਆਂ ਨੂੰ ਰੱਖ ਸਕਦਾ ਹੈ ।
  • ਦੋ ਸਾਲ ਦਾ ਬੱਚਾ 6-7 ਗੀਟੀਆਂ ਨੂੰ ਰੱਖ ਸਕਦਾ ਹੈ ।
  • ਢਾਈ  ਸਾਲ ਦਾ ਬੱਚਾ 8 ਗੀਟੀਆਂ ਨੂੰ ਰੱਖ ਸਕਦਾ ਹੈ ।
  • ਤਿੰਨ ਸਾਲ ਦਾ ਬੱਚਾ 10 ਗੀਟੀਆ ਨੂੰ ਰੱਖ ਸਕਦਾ ਹੈ ।
  • ਪੰਜ ਸਾਲ ਦੀ ਉਮਰ ਤੱਕ ਉਹ 12 ਗੀਟੀਆਂ ਨੂੰ ਰੱਖ ਸਕਦਾ ਹੈ ।

ਅਭਿਆਸ (13)

  • 15 ਮਹੀਨੇ ਦੇ ਬੱਚੇ ਪੈਨਸਿਲ ਜਾਂ ਕਰੇਆਨ ਨਾਲ ਲਿਖਣ ਦਾ ਯਤਨ ਕਰਦੇ ਹਨ । ਪਰ ਕਈ ਵਾਰ ਕਾਗਜ਼ ਤੋਂ ਬਾਹਰ ਚਲੇ ਜਾਂਦੇ ਹਨ ਜਾਂ ਹੱਥ ਚੁੱਕ ਲੈਂਦੇ ਹਨ।
  • ਦੋ ਸਾਲ ਦੇ ਬੱਚੇ ਕਾਗਜ਼ ਤੇ ਲਿੱਖ ਲੈਦੇ ਹਨ, ਪਰ ਉਹਨਾਂ ਦਾ ਪੈਨਸਿਲ ਜਾਂ ਕਰੇਆਨ ਫੜਨ ਦਾ ਢੰਗ  ਠੀਕ ਨਹੀ ਹੁੰਦਾ ।
  • ਤਿੰਨ ਸਾਲ ਦੇ ਬੱਚੇ ਕੁਝ ਆਕਾਰ ਦੇ ਚਿੱਤਰ ਬਣਾਉਂਦੇ ਹਨ ਜੋ ਕਿ ਉਹ ਸਮਝ ਸਕਦੇ ਹਨ  ਪਰ ਕਈ ਵਾਰ ਵੱਡਿਆਂ ਦੀ ਸਮਝ ਵਿਚ ਨਹੀ ਆਉਂਦਾ ।
  • ਚਾਰ ਸਾਲ ਦੇ ਬੱਚੇ ਉਲੀਕ ਸਕਦੇ ਹਨ ਅਤੇ ਕੁਝ ਅੱਖਰ ਵੀ ਲਿਖ ਸਕਦੇ ਹਨ ।
  • ਪੰਜ ਸਾਲ ਬੱਚੇ ਪੈਨਸਿਲ ਜਾਂ ਕਰੇਆਨ ਠੀਕ ਤਰ੍ਹਾਂ ਨਾਲ ਫੜ ਸਕਦੇ ਹਨ ਕਿਸੇ ਆਕਾਰ ਵਿੱਚ ਠੀਕ ਤਰ੍ਹਾਂ ਨਾਲ ਰੰਗ ਭਰ ਸਕਦੇ ਹਨ। ਅੱਖਰਾਂ ਨੂੰ ਵੇਖ ਕੇ ਲਿਖ ਸਕਦੇ ਹਨ।
  • ਛੇ ਸਾਲ ਦੇ ਬੱਚੇ ਸਾਰੇ ਹੀ ਅੱਖਰ ਵੇਖ ਕੇ ਲਿਖ ਸਕਦੇ ਹਨ।

ਅਭਿਆਸ 14)

  • ਇਕ ਆਦਮੀ ਦਾ ਆਕਾਰ ਉਲੀਕਣਾ।
  • ਚਾਰ ਸਾਲ ਦੇ ਬੱਚੇ ਸਿਰ, ਲੱਤਾਂ, ਕੰਨ, ਧੜ, ਤੇ ਅੱਖਾਂ ਉਲੀਕ ਲੈਂਦੇ ਹਨ।
  • ਪੰਜ ਸਾਲ ਦੇ ਬੱਚੇ ਗਰਦਨ ਹੱਥ ਤੇ ਮੂੰਹ ਵੀ ਉਲੀਕ ਲੈਂਦੇ ਹਨ।
  • ਪੰਜ ਸਾਲ ਦੇ ਬੱਚੇ ਚਤੁਰਭੁਜ ਤੇ ਤ੍ਰਿਕੋਣ ਵੀ ਬਣਾ ਲੈਂਦੇ ਹਨ।
ਅਭਿਆਸ  (15)
ਦੋ ਸਾਲ ਦੀ ਉਮਰ ਤੋਂ ਹੀ ਬੱਚੇ ਨੂੰ ਆਪ ਬੁਰਸ਼ ਜਾਂ ਕੰਘੀ ਕਰਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਇਸ ਲਈ ਚਾਰ ਸਾਲ ਦੀ ਉਮਰ ਤੱਕ ਬੱਚੇ ਨੂੰ ਮਦਦ ਦੀ ਜ਼ਰੂਰਤ ਹੈ। ਪੰਜ ਸਾਲ ਦੀ ਉਮਰ ਤੱਕ ਦੇ ਬੱਚੇ ਇਹਨਾਂ ਕਿਰਿਆਵਾਂ ਨੂੰ ਆਪਣੇ ਆਪ ਕਰਨ ਲੱਗ ਜਾਂਦੇ ਹਨ।
ਅਭਿਆਸ (16)
ਬੱਚੇ ਨੂੰ ਸੰਕੇਤਿਕ ਭਾਸ਼ਾ ਰਾਹੀਂ ਛੋਟੀਆਂ ਛੋਟੀਆਂ ਹਦਾਇਤਾਂ ਦਿਉ, ਜਿਵੇਂ: –
15 ਮਹੀਨੇ ਦੀ ਉਮਰ ਤੱਕ:

  • ਇਹ ਖਿਡੋਣਾ ਮੈਨੂੰ ਦਿਉ
  • ਇਧਰ ਆਉ
  • ਬੈਠ ਜਾਉ
  • ਖੜੇ ਹੋ ਜਾਉ
  • ਮੇਰੇ ਕੋਲ ਆਉ

1-1½ ਸਾਲ ਦੀ ਉਮਰ ਤੱਕ:

  • ਕੂੜਾ ਸੁੱਟੋ।
  • ਮੈਨੂੰ ਆਪਣਾ ( ਸਰੀਰ ਦਾ ਕੋਈ ਵੀ ਅੰਗ ) ਦਿਖਾਉ।
  • ਇਸ ਨੂੰ ਬਕਸੇ ਵਿੱਚ ਪਾਉ।

2 ਸਾਲ ਦੀ ਉਮਰ ਤੱਕ:

  • ਇਸ ਨੂੰ ਕੁਰਸੀ ਤੇ ਰੱਖ।
  • ਇਸ ਨੂੰ ਕੁਰਸੀ ਦੇ ਨੀਚੇ ਰੱਖੋ।
  • ਇਧਰ ਲਿਆਉ।
3 ਸਾਲ ਦੀ ਉਮਰ ਤੱਕ:
ਦੋ ਹਦਾਇਤਾਂ ਨੂੰ ਇੱਕਠੇ ਕਰਕੇ ਸੰਕੇਤ ਕਰੋ।

  • ਟੋਕਰੀ ਵਿੱਚੋ ਕਾਰ ਕੱਢੋ।
  • ਇਸ ਪੱਥਰ ਨੂੰ ਬਕਸੇ ਵਿੱਚ ਪਾਉ।
  • ਇਸ ਪੈਨਸਿਲ ਨੂੰ ਜੇਬ ਵਿਚ ਪਾਉ।
  • ਦਰਵਾਜੇ ਵੱਲ ਜਾਉ।
  • ਇੱਕ ਸੰਤਰਾ ਲਿਆਉ।
  • ਕੁਰਸੀ ਕੋਲ ਖੜੇ ਹੋਵੋ।
  • ਮੇਜ  ਕੋਲ ਖੜੇ ਹੋਵੋ।
  • ਕੁਰਸੀ ਦੁਆਲੇ ਘੁੰਮੋਂ
ਅਭਿਆਸ (17)
ਬੱਚੇ ਨੂੰ ਸਾਹਮਣੇ ਪਈਆਂ ਤਸਵੀਰਾਂ ਵਿਚੋਂ ਸਹੀ ਤਸਵੀਰ ਪਹਿਚਾਨਣ ਲਈ ਸੰਕੇਤ ਕਰੋ, ਜਿਵੇਂ: –
1-1½ ਸਾਲ ਤੱਕ
ਬਿੱਲੀ
ਕੁੱਤਾ
ਬੋਤਲ
1-¾ ਸਾਲ ਤੱਕ
ਮਾਮਾ
ਭਰਾ
ਬੋਤਲ
ਭੈਣ
2 ਸਾਲ ਤੱਕ
ਹਵਾਈ ਜਹਾਜ਼
ਸੇਬ
ਕਾਰ
ਦਰਖ਼ਤ
ਪੰਛੀ
ਕੱਪ
2-¾ ਸਾਲ ਤੱਕ
ਪੈਨਸਿਲ
ਜੁਰਾਬਾਂ
3 ਸਾਲ ਤੱਕ
ਕਿਸ਼ਤੀ
ਪਤੰਗ
ਗੱਡੀ
ਪੋੜੀ
ਕੈਚੀ
ਪੱਤਾ
3-¾ ਸਾਲ  ਤੱਕ
ਕਿੱਲ
ਬਤੱਖ
ਮੱਛੀ
ਟਰੈਕਟਰ
ਸੱਪ
ਉੱਲੂ
ਫਿਰ ਤਸਵੀਰਾਂ ਵਿਖਾ ਕੇ ਬੱਚੇ ਨੂੰ ਸੰਕੇਤ ਕਰਨ ਵਾਸਤੇ ਕਹੋ।

ਅਭਿਆਸ (18)
ਰੰਗ ਮਿਲਾਉਣਾ – ਇਸ ਲਈ ਇਕ ਰੰਗ ਦੇ ਦੋ ਗੀਟੇ ਚਾਹੀਦੇ ਹਨ । ਕੋਈ ਵੀ ਇਕ ਰੰਗ ਲੈ ਕੇ ਬੱਚੇ ਨੂੰ ਉਸੇ ਰੰਗ ਦਾ ਦੂਸਰਾ ਗੀਟਾ ਲੱਭਣ ਲਈ ਆਖੋ ।

2 ਸਾਲ ਤੱਕ
ਲਾਲ
ਨੀਲਾ

2-2 ½ ਸਾਲ ਤੱਕ
ਹਰਾ
ਪੀਲਾ
ਸੰਤਰੀ

3 ਸਾਲ ਤੱਕ
ਭੂਰਾ
ਕਾਲਾ

4 ਸਾਲ ਤੱਕ
ਗੁਲਾਬੀ
ਸਲੇਟੀ
ਚਿੱਟਾ
ਜਦੋਂ ਕਿਸੇ ਵੀ ਰੰਗ ਦੇ ਗੀਟੇ ਵਲ ਇਸ਼ਾਰਾ ਕੀਤਾ ਜਾਦਾਂ ਹੈ ਤਾ ਬੱਚਾ ਉਸ ਦਾ ਸੰਕੇਤ ਕਰਦਾ ਹੈ।

3-3 ½ ਸਾਲ ਤੱਕ
ਲਾਲ
ਨੀਲਾ

4 ਸਾਲ ਤੱਕ
ਹਰਾ
ਪੀਲਾ
ਸੰਤਰੀ

4-4 ½ ਸਾਲ ਤੱਕ
ਭੂਰਾ
ਕਾਲਾ

5-6 ਸਾਲ ਤੱਕ
ਗੁਲਾਬੀ
ਸਲੇਟੀ
ਚਿੱਟਾ
ਸੰਕੇਤ ਕਰਨ ਤੇ ਸਹੀ ਰੰਗ ਦੇ ਗੀਟੇ ਵੱਲ ਇਸ਼ਾਰਾ ਕਰਦਾ ਹੈ

3-3 ½  ਸਾਲ ਤੱਕ
ਲਾਲ
ਨੀਲਾ

3-3 ¾  ਸਾਲ ਤੱਕ
ਹਰਾ
ਪੀਲਾ
ਸੰਤਰੀ

4 ਸਾਲ ਤੱਕ
ਭੂਰਾ
ਕਾਲਾ

5 ਸਾਲ ਤੱਕ

ਗੁਲਾਬੀ
ਸਲੇਟੀ
ਚਿੱਟਾ

ਅਭਿਆਸ  (19)
ਸਮੇਂ ਦਾ ਧਿਆਨ

3-3 ½ ਸਾਲ  ਤੱਕ
ਕੋਈ  ਵੀ  ਕੰਮ ਕਰਨ ਵਾਸਤੇ ਦਿਨ ਦਾ ਸਮਾਂ ਦਸ ਸਕਦਾ ਹੈ । ਜਿਵੇਂਕਿ ਸਵੇਰੇ ਉਠਣਾ ਨਹਾਉਣਾ , ਰੋਟੀ ਖਾਣੀ ਆਦਿ ।

4 ਸਾਲ ਤੱਕ
ਕੋਈ ਵੀ ਪੰਜ ਕੰਮ ਦਸ ਕੇ ਉਹਨਾਂ ਦੇ ਕਰਨ ਦਾ ਵਕਤ ਦਸ ਸਕਦਾ ਹੈ ਜਿਵੇਂ ਕਿ ਸਵੇਰੇ ਉਠਣਾ, ਦੁੱਧ ਪੀਣਾ, ਨਹਾਉਣਾ ਆਦਿ।

5 ਸਾਲ ਤੱਕ

  • ਘੜੀ ਦੀਆਂ ਛੋਟੀਆਂ ਅਤੇ ਵੱਡੀਆਂ ਸੂਈਆਂ ਵਿੱਚ ਫਰਕ ਬਾਰੇ ਦਸ  ਸਕਦਾ ਹੈ ।
  • ਰੋਜ਼ਾਨਾ ਕੰਮ ਦੇ ਵਕਤ ਬਾਰੇ ਦਸ ਸਕਦਾ ਹੈ ।
  • ਸੂਈਆ ਕਿਸ ਵਕਤ ਘੁੰਮਦੀਆਂ ਹਨ, ਬਾਰੇ ਜਾਣਕਾਰੀ ਰੱਖਦਾ ਹੈ ।

6 ਸਾਲ ਤੱਕ

  • ਗੱਡੀ  ਅਤੇ ਨੰਬਰਾਂ ਦੀ ਗਿਣਤੀ ਕਰ ਸਕਦਾ ਹੈ ।
  • ਘੰਟੇ ਅਤੇ ਮਿੰਟ ਵਾਲੀਆਂ ਸੂਈਆ ਵਿੱਚ ਫਰਕ ਦਸ ਸਕਦਾ ਹੈ ।
  • ਵਕਤ ਘੰਟੇ ਅਨੁਸਾਰ ਦਸ ਸਕਦਾ ਹੈ ਅਤੇ ਹੌਲੀ-ਹੌਲੀ ਅੱਧੇ ਦੇ ਵਕਤ ਬਾਰੇ ਵੀ ਜਾਣਦਾ ਹੈ ।

7 ਸਾਲ ਤੱਕ
ਵਕਤ 15 ਮਿੱਟ ਤੱਕ ਠੀਕ ਦੱਸਦਾ ਹੈ ।

ਅਭਿਆਸ (20)
ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੋਜ਼ ਵਰਤਣ ਵਾਲੀਆਂ ਚੀਜ਼ਾਂ ਕਿਥੋਂ ਆਉਦੀਆਂ ਹਨ ਜਾਂ ਸਾਨੂੰ ਕੋਈ ਚੀਜ਼ ਲੈਣ ਲਈ ਕਿਥੇ ਜਾਣਾ ਚਾਹੀਦਾ ਹੈ ।

  • 5-5¼ ਸਾਲ ਤੱਕ
  • ਜੇ ਕਰ ਅਸੀ ਬਿਮਾਰ ਹੋ ਜਾਈਏ।
  • ਜੇ ਕਰ ਸਾਨੂੰ ਦੁੱਧ ਦੀ ਜਰੂਰਤ ਹੋਵੇ
  • ਜੇ ਅਸੀਂ ਜਾਨਵਰ ਦੇਖਣੇ ਹਨ

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।