ਦੁਨੀਆਂ ਦੀ ਸਿਹਤ ਸਬੰਧੀ ਸੰਸਥਾਵਾਂ (WHO) ਅਨੁਸਾਰ ਦੁਨੀਆਂ ਭਰ ਵਿੱਚ 25-30 ਕਰੋੜ ਲੋਕ ਸੁਣਨ ਸ਼ਕਤੀ ਦੀ ਕਮੀਂ ਤੋਂ ਪ੍ਰਭਾਵਿਤ ਹਨ। ਭਾਰਤ ਵਿਚ ਇੰਨ੍ਹਾ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।
ਬੋਲੇਪਨ ਬਾਰੇ ਹੇਠ ਲਿਖੀਆਂ ਗੱਲਾਂ ਧਿਆਨ ਰੱਖਣ ਯੋਗ ਹਨ:
- ਜਨਮ ਵੇਲੇ ਬੋਲੇ ਤੇ ਸੁਣਨ ਵਾਲੇ ਬੱਚਿਆਂ ਵਿੱਚ ਕੋਈ ਫਰਕ ਨਹੀ ਹੁੰਦਾ।
- ਜਨਮ ਤੋਂ 6 ਮਹੀਨੇ ਤਕ ਦੀ ਉਮਰ, ਬੱਚੇ ਦੀ ਸੁਣਨ ਤੇ ਬੋਲਣ ਸ਼ਕਤੀ ਲਈ ਬਹੁਤ ਹੀ ਨਾਜ਼ੁਕ ਸਮਾਂ ਹੁੰਦਾ ਹੈ।
- ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਉਸਦੇ ਜਨਮ ਤੋਂ 3 ਮਹੀਨੇ ਦੇ ਅੰਦਰ ਹੋ ਜਾਣੀ ਚਾਹੀਦੀ ਹੈ ਤੇ 6 ਮਹੀਨੇ ਦੀ ਉਮਰ ਤਕ ਉਸਦਾ ਉਪਚਾਰ ਸ਼ੁਰੂ ਹੋ ਜਾਣਾ ਚਾਹੀਦਾ ਹੈ।
- ਬੱਚੇ ਦੇ ਉਪਚਾਰ ਵਿੱਚ ਜਿੰਨੀ ਦੇਰੀ ਹੋਵੇਗੀ ਓਨਾ ਹੀ ਉਸਦੇ ਵਧਣ-ਫੁਲਣ ਤੇ ਬੁਰਾ ਅਸਰ ਪਵੇਗਾ।
- ਜੇਕਰ ਬੱਚੇ ਦਾ ਉਪਚਾਰ ਸਹੀ ਸਮੇਂ ਤੇ ਹੋ ਜਾਵੇ ਤਾਂ ਉਸਦੀ ਸੁਣਨ ਤੇ ਬੋਲਣ ਸ਼ਕਤੀ ਦਾ ਵਿਸਤਾਰ ਹੋ ਸਕੇਗਾ ਤੇ ਉਹ ਆਮ ਸਕੂਲਾਂ ਵਿੱਚ ਪੜ੍ਹਾਈ ਕਰ ਸਕੇਗਾ।
- ਜੇਕਰ ਸਹੀ ਸਮੇਂ ਤੇ ਬੱਚੇ ਦਾ ਉਪਚਾਰ ਸ਼ੁਰੂ ਹੋ ਜਾਵੇ ਤਾਂ 50% ਬੱਚੇ, ਜੋ ਅੱਜ ਬੋਲੇ ਤੇ ਗੂੰਗੇਪਨ ਦਾ ਸ਼ਿਕਾਰ ਹਨ, ਇੱਕ ਆਮ ਜੀਵਨ ਬਤੀਤ ਕਰਨ ਯੋਗ ਹੋ ਸਕਦੇ ਸਨ।
- ਬੋਲਾਪਨ ਪੈਦਾਇਸ਼ੀ ਰੋਗਾਂ ਵਿੱਚ ਸਭ ਤੋਂ ਅੱਗੇ ਹੈ ਪਰ ਫਿਰ ਵੀ ਸਾਰੇ ਨਵੇਂ ਜਨਮੇਂ ਬੱਚਿਆਂ ਦੀ ਇਸ ਬਾਰੇ ਜਾਂਚ ਨਹੀਂ ਹੁੰਦੀ।