ਪ੍ਰੀਵਾਰਕ ਸਬੰਧ

ਹਰ ਇੱਕ ਬੱਚੇ ਨੂੰ ਵਧਣ ਫੁੱਲਣ ਲਈ ਤਿੰਨ ਤਰ੍ਹਾਂ ਦੇ ਅਹਿਸਾਸ ਹੋਣੇ ਜ਼ਰੂਰੀ ਹਨ:

 1.  ਆਪਣੇ ਅਤੇ ਦੂਜਿਆਂ ਪ੍ਰਤੀ ਵਿਚਾਰ।
 2.  ਠੀਕ ਅਤੇ ਗਲਤ ਵਿਚਾਰਾਂ ਬਾਰੇ ਜਾਣਕਾਰੀ।
 3.  ਸਮੱਸਿਆਵਾਂ ਦੇ ਸਮਾਧਾਨ ਵਾਸਤੇ ਲੋੜੀਂਦੀ ਜਾਣਕਾਰੀ।

ਇੰਨ੍ਹਾ ਸਾਰੀਆਂ ਹੀ ਜ਼ਰੂਰਤਾਂ ਲਈ ਮਾਪਿਆਂ ਦਾ ਆਪਣੇ ਬੱਚਿਆਂ ਨਾਲ ਆਪਸੀ ਸੰਬੰਧ ਬਹੁਤ ਗਹਿਰਾ ਹੋਣਾ ਚਾਹੀਦਾ ਹੈ। ਹਰ ਇਕ ਪ੍ਰੀਵਾਰ ਵਿੱਚ ਭੈਣ, ਭਰਾ ਤੇ ਹੋਰ ਰਿਸ਼ਤੇਦਾਰ ਵੀ ਹੁੰਦੇ ਹਨ। ਇੰਨਾ ਦਾ ਯੋਗਦਾਨ ਵੀ ਬਹੁਤ ਜ਼ਰੂਰੀ ਹੈ। ਮਾਪਿਆਂ ਦੀ ਤਰ੍ਹਾਂ ਭਰਾਵਾਂ ਤੇ ਵੀ ਕੁੱਝ ਜ਼ਿੰਮੇਵਾਰੀਆਂ ਆ ਜਾਂਦੀਆਂ ਹਨ। ਉਨ੍ਹਾਂ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਸਾਡਾ ਬੋਲਾ ਭਰਾ ਜਾਂ ਭੈਣ ਜਿੰਦਗੀ ਵਿੱਚ ਕੁਝ ਕਰ ਸਕੇ। ਸਾਡਾ ਉਸ ਨਾਲ ਕਿਸ ਤਰਾਂ ਦਾ ਵਰਤਾਉ ਹੋਣਾ ਚਾਹੀਦਾ ਹੈ ? ਕਈ ਵਾਰ ਉਨ੍ਹਾਂ ਨੂੰ ਇਸ ਭਰਾ, ਭੈਣ ਬਾਰੇ ਸ਼ਰਮ ਵੀ ਮਹਿਸੂਸ ਹੁੰਦੀ ਹੈ। ਇੰਨਾ ਭੈਣ, ਭਰਾਵਾਂ ਦੇ ਕੁਝ ਅਧਿਕਾਰ ਤੇ ਜਿੰਮੇਵਾਰੀਆਂ ਵੀ ਹਨ ਜਿਸ ਲਈ ਹੇਠ ਲਿਖੇ ਸੁਝਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ:

 1. ਆਪਣੀ ਜ਼ਿੰਦਗੀ ਜਿਉਣ ਦਾ ਹੱਕ – ਹਰ ਇੱਕ ਵਿਅਕਤੀ ਨੂੰ ਆਪਣੀ ਜਿੰਦਗੀ ਜਿਉਣ ਦਾ ਪੂਰਾ- ਪੂਰਾ ਹੱਕ ਹੈ ਤੇ ਇਹ ਬੋਲੇ ਬੱਚਿਆਂ ਦੇ ਪਰਿਵਾਰ ਤੇ ਵੀ ਲਾਗੂ ਹੰਦਾ ਹੈ। ਇਸ ਲਈ ਗੂੰਗੇ ਬੋਲੇ ਬੱਚਿਆਂ ਦੇ ਭੈਣ, ਭਰਾਵਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਕਿਸੇ ਵਲੋਂ ਵੀ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ।
 2. ਚਿੰਤਾਵਾਂ – ਭੈਣ, ਭਰਾਵਾਂ ਦੀਆ ਚਿੰਤਾਵਾਂ ਤੇ ਪ੍ਰਰੇਸ਼ਾਨੀਆਂ ਮਾਪਿਆਂ ਦੀ ਪ੍ਰੇਸ਼ਾਨੀਆਂ ਦੀ ਤਰਾਂ ਬਦਲਦੀਆਂ ਰਹਿੰਦੀਆਂ ਹਨ। ਇਹ ਸੁਭਾਵਕ ਹੈ ਤੇ ਇਨ੍ਹਾਂ ਨੂੰ ਸਮਝਣਾ ਚਾਹੀਦਾ ਹੈ। ਕਿਉਂਕਿ ਭੈਣ-ਭਰਾਵਾਂ ਦਾ ਰਿਸ਼ਤਾ ਮਾਪਿਆਂ ਦੇ ਰਿਸ਼ਤੇ ਤੋਂ ਵੀ ਲੰਬਾ ਹੁੰਦਾ ਹੈ ਇਸ ਲਈੇ ਬਦਲਦੇ ਹੋਏ ਹਾਲਾਤ ਨੂੰ ਵੀ ਵੇਖਣਾ ਜ਼ਰੂਰੀ ਹੈ। ਆਪਣੇ ਬੋਲੇ, ਭਰਾ/ਭੈਣ ਦੀ ਕੀ ਮਦਦ ਕਰ ਸਕਦੇ ਹਨ ਇਹ ਸਮੇਂ ਅਨੁਸਾਰ ਦੇਖ ਲੈਣਾ ਚਾਹੀਦਾ ਹੈ।
 3. ਭੈਣ ਭਰਾਵਾਂ ਦਾ ਸਹਿਯੋਗ –  ਕਈ ਵਾਰੀ ਬੋਲੇ ਬੱਚੇ ਦੇ ਭੈਣ ਭਰਾ ਆਪਣੇ ਉਪਰ ਬਹੁਤ ਸਾਰੀਆਂ ਜਿੰਮੇਵਾਰੀਆਂ ਲੈਣ ਦੀ ਕੋਸ਼ਿਸ਼ ਕਰਦੇ ਹਨ ਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੇ ਹਨ। ਇਸ ਨੂੰ ਸਹੀ ਢੰਗ ਨਾਲ ਮਾਪਣਾ ਚਾਹੀਦਾ ਹੈ। ਮਾਪਿਆਂ ਵਲੋਂ ਵੀ ਭੈਣ, ਭਰਾਵਾਂ ਨੂੰ ਕੋਈ ਵੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ।
 4. ਭੈਣ ਭਰਾਵਾਂ ਵਿੱਚ ਲੜਾਈ – ਭੈਣ ਭਰਾਵਾਂ ਵਿੱਚ ਲੜਾਈ ਹੋਣਾ ਸੁਭਾਵਕ ਹੈ ਤੇ ਇਹ ਬੋਲੇ ਬੱਚਿਆਂ ਦੇ ਨਾਲ ਵੀ ਹੁੰਦਾ ਹੈ। ਕਈ ਵਾਰ ਮਾਪੇ ਸੁਣਨ ਵਾਲੇ ਬੱਚਿਆਂ ਨੂੰ ਇਹ ਕਹਿ ਕੇ ਵਰਜਦੇ ਹਨ ”ਕਿਉਂ ਇਸ ਨਾਲ ਲੜਦਾ ਹੈਂ? ਇਹ ਤਾਂ ਵਿਚਾਰੀ ਗੂੰਗੀ ਹੈ” ਇਹ ਗਲਤ ਹੈ। ਬੋਲੇ ਬੱਚਿਆਂ ਨਾਲ ਲੜਾਈ ਹੋਣਾ ਸੁਭਾਵਕ ਹੈ ਤੇ ਇਸ ਵਿਚ ਕੋਈ ਬੁਰਾਈ ਨਹੀਂ। ਪਰ ਬੋਲੇ ਬੱਚਿਆਂ ਦੇ ਮਨੋਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਇਸ ਵਾਸਤੇ ਲਗਾਤਾਰ ਕੋਸ਼ਿਸ਼ ਜ਼ਰੂਰੀ ਹੈ।
 5. ਬੋਲੇ ਬੱਚਿਆਂ ਤੋ ਉਮੀਦਾਂ– ਜਦੋਂ ਇਕ ਬੋਲੇ ਬੱਚੇ ਤੋਂ ਸਾਰੇ ਪ੍ਰੀਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਹੋਣ ਤਾਂ ਉਸਦਾ ਲਾਭ ਸਾਰਿਆਂ ਨੂੰ ਹੀ ਹੁੰਦਾ ਹੈ।ਇਸ ਵਿੱਚ ਬੋਲੇ ਬੱਚਿਆਂ ਦੇ ਭੈਣ, ਭਰਾਵਾਂ ਦਾ ਯੋਗਦਾਨ ਸਭ ਤੋ ਜ਼ਿਆਦਾ ਹੁੰਦਾ ਹੈ। ਸਾਰਾ ਪਰਿਵਾਰ ਬੋਲੇ ਬੱਚੇ ਦੀ ਮਦਦ ਕਰ ਸਕਦਾ ਹੈ ਤਾਂ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ।  ਮਾਪਿਆਂ ਨੂੰ ਆਪਣੇ   ਬੋਲੇ ਬੱਚੇ ਨੂੰ ਵੀ ਉਹੀ ਜਿੰਮੇਵਾਰੀਆਂ ਦੇਣੀਆ ਚਾਹੀਦੀਆਂ ਹਨ ਜੋ ਕਿ ਉਹ ਆਪਣੇ ਸੁਣਨ ਵਾਲੇ ਬੱਚਿਆਂ ਨੂੰ ਦਿੰਦੇ ਹਨ। ਪਰ ਇਸ ਵਿਚ ਉਨ੍ਹਾਂ ਨੂੰ ਬੋਲੇ ਬੱਚੇ ਦੀ ਅਸਮਰੱਥਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਵਿੱਚ ਵੀ ਕੋਈ ਮਤ ਭੇਦ ਨਹੀਂ ਹੋਵਗਾ ਕਿਉਂਕਿ ਸਾਰੇ ਬੱਚਿਆਂ ਲਈ ਇਕ ਹੀ ਪ੍ਰਣਾਲੀ ਲਾਗੂ ਹੋਵੇਗੀ।
 6.  ਲੜਾਈ ਝਗੜਾ– ਬੋਲੇ ਬੱਚੇ ਦੇ ਲਗਾਤਾਰ ਦੁਰਵਿਵਹਾਰ ਕਾਰਨ ਲੜਾਈ ਝਗੜਾ ਵੀ ਹੋ ਜਾਂਦਾ ਹੈ ਤੇ ਮਾਰਕੁਟਾਈ ਵੀ। ਅਜਿਹੇ ਬੋਲੇ ਬੱਚੇ ਦੀ ਦੇਖ ਭਾਲ ਵਿਸ਼ੇਸ਼ਗਾਂ ਦੀ ਸਲਾਹ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਪ੍ਰੀਵਾਰ ਨੂੰ ਇਸ ਪੱਖੋਂ ਸਾਵਧਾਨ ਰਹਿਣਾ ਚਾਹੀਦਾ ਹੈ।
 7. ਮਦਦ– ਮਾਪੇ ਆਪਣੇ ਬੋਲੇ ਬੱਚੇ ਨੂੰ ਬਿਨਾਂ ਕਿਸੇ ਮਦਦ ਦੇ ਨਹੀਂ ਪਾਲ ਸਕਦੇ। ਇਸ ਲਈ ਉਨ੍ਹਾਂ ਨੂੰ ਡਾਕਟਰ, ਅਧਿਆਪਕ ਤੇ ਸਮਾਜ ਸੇਵੀਆਂ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਹੋਰ ਮਾਪਿਆਂ ਨਾਲ ਵੀ ਮਿਲਣ ਦੀ ਜ਼ਰੂਰਤ ਹੈ ਜੋ ਕਿ ਇਸ ਸਮਸਿੱਆ ਦਾ ਹੱਲ ਲੱਭ ਰਹੇ ਹਨ। ਇਸੇ ਤਰ੍ਹਾਂ ਬੋਲੇ ਬੱਚੇ ਦੇ ਭੈਣ, ਭਰਾਵਾਂ ਨੂੰ ਵੀ ਅਜਿਹੀ ਮਦਦ ਦੀ ਲੋੜ ਹੈ।
 8. ਜਾਣਕਾਰੀ– ਬੋਲੇ ਭੈਣ ਜਾਂ ਭਰਾ ਨੂੰ ਕਿਸ ਤਰਾਂ ਦੀ ਮਦਦ ਦੀ ਜ਼ਰੂਰਤ ਹੈ। ਇਸ ਬਾਰੇ ਵੀ ਜਾਣਕਾਰੀ ਮਿਲਦੀ ਰਹਿਣੀ ਚਾਹੀਦੀ ਹੈ। ਇਸ ਵਾਸਤੇ ਕੋਈ ਵੀ ਅਦਾਰਾ ਜੋ ਇਸ ਵਿਸ਼ੇ ਤੇ ਜਾਣਕਾਰੀ ਇਕੱਠੀ ਕਰਦਾ ਹੈ ਪਰਿਵਾਰਾਂ ਦੀ ਮਦਦ ਕਰ ਸਕਦਾ ਹੈ।
 9. ਭਵਿੱਖ ਬਾਰੇ ਚਿੰਤਾ – ਮਾਪੇ ਬੋਲੇ ਬੱਚੇ ਦੇ ਭਵਿੱਖ ਦੀ ਰੂਪ ਰੇਖਾ ਉਲੀਕ ਸਕਦੇ ਹਨ ਜਿਸ ਨਾਲ ਬਾਕੀ ਪਰਿਵਾਰ ਦੇ ਮੈਬਰਾਂ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਉਨ੍ਹਾਂ ਦੀ ਭਵਿੱਖ ਵਿੱਚ ਕੀ ਜ਼ਿੰਮੇਵਾਰੀ ਹੋ ਸਕਦੀ ਹੈ। ਇਸ ਨਾਲ ਸੁਣਨ ਵਾਲੇ ਬੱਚੇ ਬੇਫਿਕਰੀ ਨਾਲ ਆਪਣਾ ਜੀਵਨ ਜੀ ਸਕਣਗੇ ਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਬੋਝ ਨਹੀ ਲੱਗੇਗੀ।
 10.  ਭੈਣ/ਭਰਾਵਾਂ ਦੀ ਜਿੰਮੇਵਾਰੀ – ਮਾਪਿਆਂ ਤੋ ਬਾਅਦ ਬੋਲੇ ਮੈਂਬਰ ਦੀ ਜਿੰਮੇਵਾਰੀ ਵੱਡਾ ਭਰਾਂ ਜਾਂ ਭੈਣ ਲੈਂਦੇ ਹਨ। ਇਸ ਵਾਸਤੇ ਜੇ ਕਰ ਭੈਣ, ਭਰਾਂ ਦੋਵੇ ਹੀ ਆਪਣਾ ਯੋਗਦਾਨ ਪਾਉਣ ਤਾਂ ਇਹ ਕੰਮ ਹੋਰ ਵੀ ਸੁਖਾਵਾਂ ਹੋ ਸਕਦਾ ਹੈ।
 11. ਬੋਲਚਾਲ– ਮਿੱਠਾ ਤੇ ਚੰਗਾ ਬੋਲਚਾਲ ਕਿਸੇ ਵੀ ਪਰਿਵਾਰ ਲਈ ਬਹੁਤ ਜ਼ਰੂਰੀ ਹੈ। ਬੋਲੇ ਬੱਚੇ ਦੇ ਪਰਿਵਾਰ ਲਈ ਤਾਂ ਇਹ ਅਹਿਮ ਹੈ। ਸੰਕੇਤਿਕ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਪਰਿਵਾਰ ਦੇ ਹਰ ਮੈਂਬਰ ਨੂੰ ਹੋਣੀ ਬਹੁਤ ਜ਼ਰੂਰੀ ਹੈ ਜਿਸ ਰਾਂਹੀ ਉਹ ਬੱਚੇ ਨਾਲ ਗੱਲਾਂ ਬਾਤਾਂ ਕਰ ਸਕਣ।
 12. ਮਾਪਿਆਂ ਨਾਲ ਸਮਾਂ– ਬੋਲੇ ਬੱਚਿਆਂ ਨੂੰ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਮਾਪੇ ਉਹਨਾ ਲਈ ਫਿਕਰਮੰਦ ਹਨਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ। ਜਦੋਂ ਮਾਪੇ ਆਪਣੇ ਰੁਝੇਵਿਆਂ ਵਿਚੋਂ ਖਾਸ ਵਕਤ ਇਸ ਮਕਸਦ ਲਈ ਕੱਢਦੇ ਹਨ ਤਾਂ ਬੋਲੇ ਬੱਚੇ ਨੂੰ ਇਹ ਅਹਿਸਾਸ ਆਪਣੇ ਆਪ ਹੋ ਜਾਂਦਾ ਹੈ।
 13.  ਬੱਚਿਆਂ ਦੀਆ ਸਫਲਤਾਵਾਂ – ਪਰਿਵਾਰ ਨੂੰ ਸਾਰੇ ਹੀ ਬੱਚਿਆਂ ਦੀਆਂ ਸਫਲਤਾਵਾਂ ਅਤੇ ਗਤੀ ਵਿਧੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਇਕ ਅਸਮਰੱਥਾ ਵਾਲੇ ਬੱਚੇ ਕਾਰਨ ਦੂਸਰੇ ਬੱਚਿਆਂ ਲਈ ਜ਼ਿੰਮੇਵਾਰੀ ਘੱਟ ਨਹੀਂ ਹੋਣੀ ਚਾਹੀਦੀ। ਪਰਿਵਾਰ ਦੇ ਹਰ ਇਕ ਬੱਚੇ ਦੀ ਖੁਸ਼ੀ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ।
 14. ਮਾਪਿਆਂ ਦੀਆਂ ਯੋਜਨਾਵਾਂ – ਮਾਪੇ ਆਪਣੇ ਬੱਚੇ ਲਈ ਕੀ ਯੋਜਨਾਵਾਂ ਬਣਾਉਦੇ ਹਨ ਤੇ ਕੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜ਼ਰੂਰੀ  ਹੈ। ਪਰ ਇਸ ਗੱਲ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਬੱਚੇ ਦੀ ਅਸਮਰੱਥਾ ਕੀ ਹੈ। ਜਦੋਂ ਮਾਪੇ ਕਿਸੇ ਯੋਜਨਾ ਅਨੁਸਾਰ ਚੱਲਦੇ ਹਨ ਤਾਂ ਇਸ ਦਾ ਪ੍ਰਭਾਵ ਪਰਿਵਾਰ ਦੇ ਬਾਕੀ ਮੈਬਰਾਂ ਤੇ ਵੀ ਪੈਂਦਾ ਹੈ।
 15. ਪਰਿਵਾਰ ਲਈ ਜਾਣਕਾਰੀ – ਅੱਜ ਤੱਕ ਜੋ ਵੀ ਜਾਣਕਾਰੀ ਮਿਲ ਰਹੀ ਹੈ ਉਹ ਜ਼ਿਆਦਾ ਮਾਪਿਆਂ ਲਈ ਹੈ। ਇਸ ਲਈ ਪਰਿਵਾਰ ਦੇ ਹੋਰ ਮੈਬਰਾਂ ਲਈ ਵੀ ਇਸ ਵਿਸ਼ੇ ਬਾਰੇ ਜਾਣਕਾਰੀ ਉਪਲਬਧ ਕਰਨਾਂ ਬਹੁਤ ਜ਼ਰੂਰੀ ਹੈ। ਬੋਲੇ ਬੱਚੇ ਦੀ ਸਿਖਲਾਈ ਲਈ ਜੋ ਵੀ ਪ੍ਰੋਗਰਾਮ ਉਲੀਕੇ ਜਾਂਦੇ ਹਨ, ਉਨ੍ਹਾਂ ਵਿੱਚ ਵੀ ਸਾਰੇ ਪਰਿਵਾਰ ਵਾਸਤੇ ਜਾਣਕਾਰੀ ਹੋਣਾ ਜ਼ਰੂਰੀਹੈ। ਇਸ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ।

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।